21/01/2026
ਮੇਰੇ ਪੁੱਤ,
ਅੱਜ ਤੂੰ ਦੋ ਸਾਲਾਂ ਦਾ ਹੋ ਗਿਆ ਏਂ,
ਪਰ ਸਾਡੇ ਲਈ ਤੂੰ ਅੱਜ ਵੀ ਓਹੀ ਰੱਬ ਦੀ ਬਖ਼ਸ਼ਿਸ਼ ਏਂ
ਜਿਸ ਦਿਨ ਤੂੰ ਸਾਡੀ ਗੋਦ ‘ਚ ਆਇਆ ਸੀ।
ਤੇਰੇ ਆਉਣ ਨਾਲ ਘਰ ਨਹੀਂ,
ਸਾਡੀ ਕਿਸਮਤ ਰੌਸ਼ਨ ਹੋ ਗਈ।
ਹਰ ਥਕਾਵਟ ਤੇਰੀ ਹਾਸੇ ਨਾਲ ਲਹਿ ਜਾਂਦੀ ਏ,
ਹਰ ਦੁੱਖ ਤੇਰੇ ਨੰਨੇ ਹੱਥਾਂ ‘ਚ ਗੁੰਮ ਹੋ ਜਾਂਦਾ ਏ।
ਪੁੱਤ, ਰੱਬ ਤੈਨੂੰ
ਹਿੰਮਤ, ਸਿਆਣਪ ਤੇ ਨਰਮੀ
ਤਿੰਨੇ ਇਕੱਠੇ ਬਖ਼ਸ਼ੇ।
ਤੂੰ ਵੱਡਾ ਹੋ ਕੇ ਕੀ ਬਣੇਂਗਾ,
ਇਹ ਨਹੀਂ…
ਸਾਡੀ ਦੂਆ ਏ ਕਿ ਤੂੰ ਵੱਡਾ ਹੋ ਕੇ
ਇੱਕ ਚੰਗਾ ਇਨਸਾਨ ਬਣੇਂ।
ਹੈਪੀ ਬਰਥਡੇ ਮੇਰੀ ਜਾਨ,
ਮੇਰਾ ਮਾਣ, ਮੇਰਾ ਪੁੱਤ